Jump to Content

Google ਦਾ ਸਭ ਕੁਝ, ਤੁਹਾਡੇ ਲਈ

ਆਪਣੇ Google ਖਾਤੇ ਵਿੱਚ ਸਾਈਨ-ਇਨ ਕਰਕੇ ਤੁਹਾਡੇ ਵੱਲੋਂ ਵਰਤੀਆਂ ਜਾਂਦੀਆਂ ਸਾਰੀਆਂ Google ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲਓ। ਤੁਹਾਡਾ ਖਾਤਾ ਤੁਹਾਡੇ Google ਅਨੁਭਵ ਨੂੰ ਵਿਅਕਤੀਗਤ ਬਣਾ ਕੇ ਹੋਰ ਬਹੁਤ ਕੁਝ ਕਰਨ ਵਿੱਚ ਮਦਦ ਅਤੇ ਕਿਤੋਂ ਵੀ ਤੁਹਾਡੀ ਸਭ ਤੋਂ ਮਹੱਤਵਪੂਰਨ ਜਾਣਕਾਰੀ ਤੱਕ ਆਸਾਨ ਪਹੁੰਚ ਦੀ ਪੇਸ਼ਕਸ਼ ਕਰਦਾ ਹੈ।

Google-icons

ਤੁਹਾਡੀ ਮਦਦ ਕਰਦਾ ਹੈ

ਜਦੋਂ ਤੁਸੀਂ ਸਾਈਨ-ਇਨ ਹੁੰਦੇ ਹੋ, ਤਾਂ ਤੁਹਾਡੇ ਵੱਲੋਂ ਵਰਤੀਆਂ ਜਾਂਦੀਆਂ ਸਾਰੀਆਂ Google ਸੇਵਾਵਾਂ ਰੋਜ਼ਾਨਾ ਦੇ ਕਾਰਜਾਂ ਵਿੱਚ ਤੁਹਾਡੀ ਮਦਦ ਕਰਨ ਲਈ ਸਹਿਜਤਾ ਨਾਲ ਰਲ ਕੇ ਕੰਮ ਕਰਦੀਆਂ ਹਨ ਜਿਵੇਂ ਕਿ ਤੁਹਾਡੇ Gmail ਦਾ Google Calendar ਅਤੇ Google Maps ਨਾਲ ਸਮਕਾਲੀਕਰਨ ਕਰਨਾ।

ਤੁਹਾਡੇ ਲਈ ਬਣਾਇਆ ਗਿਆ

ਭਾਵੇਂ ਤੁਸੀਂ ਕੋਈ ਵੀ ਡੀਵਾਈਸ ਜਾਂ Google ਸੇਵਾ ਵਰਤ ਰਹੇ ਹੋਵੋ, ਤੁਹਾਡਾ ਖਾਤਾ ਤੁਹਾਨੂੰ ਹਰ ਥਾਂ ਇੱਕੋ ਜਿਹਾ ਅਨੁਭਵ ਪ੍ਰਦਾਨ ਕਰਦਾ ਹੈ ਜਿਸਨੂੰ ਤੁਸੀਂ ਕਿਸੇ ਵੀ ਸਮੇਂ ਵਿਉਂਤਬੱਧ ਕਰ ਸਕਦੇ ਹੋ ਅਤੇ ਉਸਦਾ ਪ੍ਰਬੰਧਨ ਕਰ ਸਕਦੇ ਹੋ।

ਤੁਹਾਨੂੰ ਸੁਰੱਖਿਅਤ ਰੱਖਦਾ ਹੈ

ਤੁਹਾਡਾ Google ਖਾਤਾ ਅੱਜਕੱਲ੍ਹ ਦੀਆਂ ਉੱਨਤ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਸੁਰੱਖਿਅਤ ਹੈ ਜੋ ਸਵੈਚਲਿਤ ਤੌਰ 'ਤੇ ਖਤਰਿਆਂ ਦਾ ਪਤਾ ਲਗਾ ਕੇ ਉਹਨਾਂ ਨੂੰ ਬਲਾਕ ਕਰਕੇ ਤੁਹਾਡਾ ਬਚਾਅ ਕਰਦੀਆਂ ਹਨ।

ਮਦਦ ਲਈ ਤਿਆਰ

ਸਾਈਨ-ਇਨ ਹੋਣ 'ਤੇ Chrome ਤੋਂ ਲੈ ਕੇ YouTube ਵਰਗੀਆਂ Google ਸੇਵਾਵਾਂ ਤੁਹਾਡੇ ਲਈ ਬਿਹਤਰ ਢੰਗ ਨਾਲ ਕੰਮ ਕਰਦੀਆਂ ਹਨ। ਤੁਹਾਡਾ ਖਾਤਾ ਤੁਹਾਨੂੰ ਲਾਹੇਵੰਦ ਵਿਸ਼ੇਸ਼ਤਾਵਾਂ ਤੱਕ ਪਹੁੰਚ ਦਿੰਦਾ ਹੈ ਜਿਵੇਂ ਕਿ ਆਟੋਫਿਲ, ਵਿਅਕਤੀਗਤ ਬਣਾਈਆਂ ਸਿਫ਼ਾਰਸ਼ਾਂ ਅਤੇ ਹੋਰ ਬਹੁਤ ਕੁਝ — ਕਿਸੇ ਵੀ ਡੀਵਾਈਸ 'ਤੇ ਕਿਸੇ ਵੀ ਸਮੇਂ।
ਆਟੋਫਿਲ
ਤੁਹਾਡੇ ਲਈ ਬਿਹਤਰ ਕੰਮ ਕਰਦਾ ਹੈ
ਇੰਟਰਨੈੱਟ 'ਤੇ ਕਨੈਕਟ ਰਹੋ

ਆਟੋਫਿਲ

ਤੁਹਾਡਾ Google ਖਾਤਾ ਤੁਹਾਡੇ ਵੱਲੋਂ ਤੁਹਾਡੇ ਖਾਤੇ ਵਿੱਚ ਰੱਖਿਅਤ ਕੀਤੀ ਜਾਣਕਾਰੀ ਨੂੰ ਵਰਤ ਕੇ ਸਵੈਚਲਿਤ ਤੌਰ 'ਤੇ ਪਾਸਵਰਡ, ਪਤੇ ਅਤੇ ਭੁਗਤਾਨ ਵੇਰਵੇ ਭਰ ਕੇ ਤੁਹਾਡਾ ਸਮਾਂ ਬਚਾਉਂਦਾ ਹੈ।

autofill

ਤੁਹਾਡੇ ਲਈ ਬਿਹਤਰ ਕੰਮ ਕਰਦਾ ਹੈ

ਜਦੋਂ ਤੁਸੀਂ ਆਪਣੇ Google ਖਾਤੇ ਵਿੱਚ ਸਾਈਨ-ਇਨ ਕਰਦੇ ਹੋ, ਤਾਂ ਤੁਹਾਡੇ ਵੱਲੋਂ ਵਰਤੀਆਂ ਜਾਣ ਵਾਲੀਆਂ Google ਸੇਵਾਵਾਂ ਤੁਹਾਡੇ ਕੰਮ ਨੂੰ ਪੂਰਾ ਕਰਨ ਵਿੱਚ ਵਧੇਰੇ ਮਦਦ ਲਈ ਰਲ ਕੇ ਕੰਮ ਕਰਦੀਆਂ ਹਨ। ਉਦਾਹਰਨ ਦੇ ਤੌਰ 'ਤੇ, ਹਵਾਈ ਅੱਡੇ 'ਤੇ ਸਮੇਂ ਸਿਰ ਪਹੁੰਚਣ ਵਿੱਚ ਤੁਹਾਡੀ ਮਦਦ ਲਈ ਤੁਹਾਡੇ Gmail ਇਨਬਾਕਸ ਵਿਚਲੀਆਂ ਉਡਾਣ ਸੰਬੰਧੀ ਤਸਦੀਕਾਂ ਦਾ Google Calendar ਅਤੇ Google Maps ਨਾਲ ਸਵੈਚਲਿਤ ਤੌਰ 'ਤੇ ਸਮਕਾਲੀਕਰਨ ਕਰ ਦਿੱਤਾ ਜਾਵੇਗਾ।

Works better for you

ਇੰਟਰਨੈੱਟ 'ਤੇ ਕਨੈਕਟ ਰਹੋ

ਸਾਰੇ ਡੀਵਾਈਸਾਂ 'ਤੇ YouTube ਵੀਡੀਓ ਮੁੜ-ਚਾਲੂ ਕਰਨ ਤੋਂ ਲੈ ਕੇ ਤੁਹਾਡੇ ਸੰਪਰਕਾਂ ਅਤੇ ਮਨਪਸੰਦ Play Store ਐਪਾਂ ਦੇ ਝੱਟ ਉਪਲਬਧ ਹੋਣ ਤੱਕ, ਇਕਹਿਰੇ ਸਾਈਨ-ਇਨ ਨਾਲ ਤੁਹਾਨੂੰ ਸਮੁੱਚੇ Google ਵਿੱਚ ਸਹਿਜ ਅਨੁਭਵ ਮਿਲਦਾ ਹੈ। ਤੁਹਾਡਾ Google ਖਾਤਾ ਤੁਹਾਡੇ ਲਈ ਤੀਜੀ-ਧਿਰ ਦੀਆਂ ਐਪਾਂ ਵਿੱਚ ਤੁਰੰਤ ਅਤੇ ਸੁਰੱਖਿਅਤ ਢੰਗ ਨਾਲ ਸਾਈਨ-ਇਨ ਕਰਨਾ ਆਸਾਨ ਬਣਾਉਂਦਾ ਹੈ, ਤਾਂ ਜੋ ਤੁਹਾਡੀਆਂ ਤਰਜੀਹਾਂ ਤੁਹਾਡੇ ਨਾਲ Google ਤੋਂ ਵੀ ਅੱਗੇ ਪੈਰ ਪਸਾਰ ਸਕਣ।

Stay connected

ਸਿਰਫ਼ ਤੁਹਾਡੇ ਲਈ

ਤੁਹਾਡਾ Google ਖਾਤਾ ਤੁਹਾਡੇ ਵੱਲੋਂ ਵਰਤੀ ਜਾਣ ਵਾਲੀ ਹਰੇਕ ਸੇਵਾ ਨੂੰ ਤੁਹਾਡੇ ਲਈ ਵਿਅਕਤੀਗਤ ਬਣਾਉਂਦਾ ਹੈ। ਆਪਣੀਆਂ ਤਰਜੀਹਾਂ, ਪਰਦੇਦਾਰੀ ਅਤੇ ਵਿਅਕਤੀਗਤਕਰਨ ਕੰਟਰੋਲਾਂ 'ਤੇ ਪਹੁੰਚ ਕਰਨ ਲਈ ਕਿਸੇ ਵੀ ਡੀਵਾਈਸ ਤੋਂ ਸਾਈਨ-ਇਨ ਕਰੋ।
ਤਤਕਾਲ ਪਹੁੰਚ
ਪਰਦੇਦਾਰੀ ਕੰਟਰੋਲ
ਤੁਹਾਡੀ ਜਾਣਕਾਰੀ ਲਈ ਸੁਰੱਖਿਅਤ ਥਾਂ

ਤਤਕਾਲ ਪਹੁੰਚ

ਤੁਸੀਂ ਆਪਣੇ ਡਾਟੇ ਅਤੇ ਸੈਟਿੰਗਾਂ ਤੋਂ ਬਸ ਇੱਕ ਟੈਪ ਦੀ ਦੂਰੀ 'ਤੇ ਹੋ। ਬਸ ਆਪਣੀ ਪ੍ਰੋਫਾਈਲ ਤਸਵੀਰ 'ਤੇ ਟੈਪ ਕਰਕੇ “ਆਪਣੇ Google ਖਾਤੇ ਦਾ ਪ੍ਰਬੰਧਨ ਕਰੋ” ਦੇ ਲਿੰਕ 'ਤੇ ਜਾਓ। ਤੁਹਾਡੀ ਪ੍ਰੋਫਾਈਲ ਤਸਵੀਰ ਤੋਂ, ਤੁਸੀਂ ਆਸਾਨੀ ਨਾਲ ਸਾਈਨ-ਇਨ, ਸਾਈਨ-ਆਊਟ ਕਰ ਸਕਦੇ ਹੋ ਜਾਂ ਇਨਕੋਗਨਿਟੋ ਮੋਡ ਚਾਲੂ ਕਰ ਸਕਦੇ ਹੋ।

Instant access

ਪਰਦੇਦਾਰੀ ਕੰਟਰੋਲ

ਜਦੋਂ ਗੱਲ ਪਰਦੇਦਾਰੀ ਦੀ ਆਉਂਦੀ ਹੈ, ਤਾਂ ਸਾਨੂੰ ਪਤਾ ਹੈ ਕਿ ਹਰ ਕਿਸੇ ਦੀ ਲੋੜ ਵੱਖਰੀ ਹੁੰਦੀ ਹੈ। ਇਸ ਲਈ ਹਰੇਕ Google ਖਾਤਾ ਪਰਦੇਦਾਰੀ ਜਾਂਚ ਵਰਗੇ ਆਸਾਨੀ ਨਾਲ ਵਰਤੇ ਜਾਣ ਵਾਲੇ ਕੰਟਰੋਲਾਂ ਅਤੇ ਟੂਲਾਂ ਦੇ ਨਾਲ ਆਉਂਦਾ ਹੈ ਤਾਂ ਕਿ ਤੁਸੀਂ ਉਹਨਾਂ ਪਰਦੇਦਾਰੀ ਸੈਟਿੰਗਾਂ ਨੂੰ ਚੁਣ ਸਕੋ ਜੋ ਤੁਹਾਡੇ ਲਈ ਸਹੀ ਹਨ। ਤੁਸੀਂ ਇਸ ਚੀਜ਼ ਨੂੰ ਵੀ ਕੰਟਰੋਲ ਕਰ ਸਕਦੇ ਹੋ ਕਿ ਤੁਹਾਡੇ ਖਾਤੇ ਵਿੱਚ ਆਸਾਨੀ ਨਾਲ ਚਾਲੂ/ਬੰਦ ਕੰਟਰੋਲਾਂ ਨਾਲ ਕਿਸ ਤਰ੍ਹਾਂ ਦੇ ਡਾਟੇ ਨੂੰ ਰੱਖਿਅਤ ਕੀਤਾ ਜਾਵੇ, ਅਤੇ ਇਸ ਤੋਂ ਇਲਾਵਾ ਆਪਣੇ ਡਾਟੇ ਨੂੰ ਤਾਰੀਖ, ਉਤਪਾਦ ਅਤੇ ਵਿਸ਼ੇ ਮੁਤਾਬਕ ਵੀ ਮਿਟਾ ਸਕਦੇ ਹੋ।

Privacy Control

ਤੁਹਾਡੀ ਜਾਣਕਾਰੀ ਲਈ ਸੁਰੱਖਿਅਤ ਥਾਂ

ਤੁਹਾਡਾ Google ਖਾਤਾ ਤੁਹਾਨੂੰ ਤੁਹਾਡੀ ਨਿੱਜੀ ਜਾਣਕਾਰੀ ਜਿਵੇਂ ਕਿ ਕ੍ਰੈਡਿਟ ਕਾਰਡਾਂ, ਪਾਸਵਰਡਾਂ ਅਤੇ ਸੰਪਰਕਾਂ ਨੂੰ ਸਟੋਰ ਕਰਨ ਲਈ ਸੁਰੱਖਿਅਤ ਅਤੇ ਕੇਂਦਰੀ ਥਾਂ ਪ੍ਰਦਾਨ ਕਰਦਾ ਹੈ — ਇਸ ਲਈ ਲੋੜ ਪੈਣ 'ਤੇ ਇਹ ਹਮੇਸ਼ਾਂ ਇੰਟਰਨੈੱਟ 'ਤੇ ਉਪਲਬਧ ਰਹਿੰਦਾ ਹੈ।

safe place

ਤੁਹਾਡੀ ਜਾਣਕਾਰੀ ਨੂੰ ਨਿੱਜੀ, ਸੁਰੱਖਿਅਤ ਅਤੇ ਮਹਿਫ਼ੂਜ ਰੱਖਣਾ

ਤੁਹਾਡੇ Google ਖਾਤੇ ਵਿਚਲੀ ਸਾਰੀ ਜਾਣਕਾਰੀ ਨੂੰ ਸੁਰੱਖਿਅਤ ਰੱਖਣਾ ਹੁਣ ਪਹਿਲਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ। ਇਸ ਲਈ ਅਸੀਂ ਹਰੇਕ ਖਾਤੇ ਵਿੱਚ ਸੁਰੱਖਿਆ ਜਾਂਚ ਅਤੇ Google Password Manager ਵਰਗੀਆਂ ਸ਼ਕਤੀਸ਼ਾਲੀ ਸੁਰੱਖਿਆਵਾਂ ਅਤੇ ਟੂਲਾਂ ਨੂੰ ਬਣਾਇਆ ਹੈ।
ਅੰਦਰ-ਮੌਜੂਦ ਸੁਰੱਖਿਆ
ਸੁਰੱਖਿਆ ਜਾਂਚ
Google Password Manager

ਅੰਦਰ-ਮੌਜੂਦ ਸੁਰੱਖਿਆ

ਤੁਹਾਡਾ Google ਖਾਤਾ ਸਵੈਚਲਿਤ ਤੌਰ 'ਤੇ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰਦਾ ਹੈ ਅਤੇ ਇਸਨੂੰ ਨਿੱਜੀ ਅਤੇ ਸੁਰੱਖਿਅਤ ਰੱਖਦਾ ਹੈ। ਹਰੇਕ ਖਾਤਾ ਸ਼ਕਤੀਸ਼ਾਲੀ ਵਿਸ਼ੇਸ਼ਤਾਵਾਂ ਨਾਲ ਆਉਂਦਾ ਹੈ ਜਿਵੇਂ ਕਿ ਸਪੈਮ ਫਿਲਟਰ ਜੋ 99.9% ਨੁਕਸਾਨਦੇਹ ਈਮੇਲਾਂ ਨੂੰ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਬਲਾਕ ਕਰ ਦਿੰਦਾ ਹੈ ਅਤੇ ਵਿਅਕਤੀਗਤ ਬਣਾਈਆਂ ਸੁਰੱਖਿਆ ਸੂਚਨਾਵਾਂ ਜੋ ਤੁਹਾਨੂੰ ਸ਼ੱਕੀ ਸਰਗਰਮੀਆਂ ਅਤੇ ਖਰਾਬ ਵੈੱਬਸਾਈਟਾਂ ਪ੍ਰਤੀ ਸੁਚੇਤਨਾ ਦਿੰਦੀਆਂ ਹਨ।

Built-in security

ਸੁਰੱਖਿਆ ਜਾਂਚ

ਇਹ ਸਧਾਰਨ ਟੂਲ ਤੁਹਾਡੇ ਖਾਤੇ ਨੂੰ ਸੁਰੱਖਿਅਤ ਰੱਖਣ ਲਈ ਤੁਹਾਨੂੰ ਵਿਅਕਤੀਗਤ ਬਣਾਈਆਂ ਸਿਫ਼ਾਰਸ਼ਾਂ ਦਿੰਦਾ ਹੈ।

Security checkup

Google Password Manager

ਤੁਹਾਡਾ Google ਖਾਤਾ ਅੰਦਰ-ਮੌਜੂਦ ਪਾਸਵਰਡ ਪ੍ਰਬੰਧਕ ਨਾਲ ਆਉਂਦਾ ਹੈ ਜੋ ਸੁਰੱਖਿਅਤ ਢੰਗ ਨਾਲ ਤੁਹਾਡੇ ਪਾਸਵਰਡਾਂ ਨੂੰ ਇੱਕ ਕੇਂਦਰੀ ਥਾਂ 'ਤੇ ਰੱਖਿਅਤ ਕਰਦਾ ਹੈ ਜਿਸ ਤੱਕ ਸਿਰਫ਼ ਤੁਸੀਂ ਪਹੁੰਚ ਕਰ ਸਕਦੇ ਹੋ।

Google password manager

ਤੁਹਾਡੇ Google ਦੀ ਸ਼ੁਰੂਆਤ ਇੱਥੋਂ ਹੁੰਦੀ ਹੈ